ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਪ੍ਰਭੂ ਯਿਸੂ ਦੇ ਮਾਫੀ ਦੇ ਸਿਧਾਂਤ ਦੇ ਕੀ ਅਰਥ ਹਨ?
ਪੰਜਾਬ ਵਿੱਚ ਜੋ ਦੁਖਦਾਈ ਘਟਨਾਵਾਂ ਪਿਛਲੇ ਦਿਨਾਂ ਵਿੱਚ ਮਸੀਹੀ ਖੇਤਰ ਵਿੱਚ ਵਾਪਰੀਆਂ, ਜੇਕਰ ਪਵਿੱਤਰ ਬਾਈਬਲ ਵਿੱਚ ਅਜੇਹੇ ਹਾਲਾਤ ਨਾਲ ਨਿਪਟਣ ਲਈ ਦਿੱਤੇ ਗਏ ਫਾਰਮੂਲੇ ਵਰਤੇ ਜਾਂਦੇ ਤਾਂ ਹਾਲਾਤ ਖਰਾਬ ਨਾ ਹੁੰਦੇ। ਨਾ ਖੁਦਾ ਦੇ ਮਹਾਨ ਸੇਵਕ ਪਾਸਟਰ ਸੁਲਤਾਨ ਮਸੀਹ ਦਾ ਸਦੀਵੀ ਵਿਛੋੜਾ ਮਸੀਹੀ ਕੌਮ ਨੂੰ ਝਲਣਾ ਪੈਂਦਾ ਹੈ,  ਨਾ ਹੀ ਜਲੰਧਰ ਵਿੱਚ 8 ਈਸਾਈ ਨੌਜਵਾਨਾਂ ਉਪਰ ਪੁਲਿਸ ਵਲੋਂ ਝੂਠੇ ਕੇਸ ਪਾਏ ਜਾਂਦੇ ਅਤੇ ਨਾ ਹੀ ਪੰਜਾਬ ਦੇ ਈਸਾਈਆਂ ਅਤੇ ਵੱਖ ਵੱਖ ਦੇਸ਼ਾਂ ਵਿੱਚ ਬੈਠੇ ਪੰਜਾਬੀ ਈਸਾਈਆਂ ਨੂੰ ਇੱਨਾ ਮਾਨਸਿਕ ਤਨਾਅ ਝਲਣਾ ਪੈਂਦਾ।
ਸਾਡੀ ਸੋਚੀ ਸਮਝੀ ਰਾਏ ਹੈ ਕਿ ਤਰਨ ਤਾਰਨ ਦੇ ਪਿੰਡ ਸੰਘਾ ਵਿੱਚ ਜੋ ਕੁਝ ਵਾਪਰਿਆ ਉਹ ਨਿਸਚੇ ਹੀ ਇੱਕ ਬਹੁਤ ਦੁਖਦਾਈ ਘਟਨਾ ਸੀ ਪਰ ਜੇਕਰ ਇਸ ਘਟਨਾ ਨਾਲ ਪਵਿੱਤਰ ਬਾਈਬਲ ਦੇ ਫਾਰਮੂਲੇ ਨਾਲ ਨਜਿਠਿਆ ਜਾਂਦਾ ਤਾਂ ਨਾ ਕੇਵਲ ਇਸ ਤੋਂ ਪੈਦਾ ਹੋਣ ਵਾਲੀਆਂ ਦੁੱਖਦਾਈ ਘਟਨਾਵਾਂ ਹੀ ਵਾਪਰਦੀਆਂ ਅਤੇ ਨਾ ਹੀ ਗੈਰ ਕੌਮਾਂ ਨੂੰ ਇਹ ਸੰਕੇਤ ਜਾਂਦਾ ਕਿ ਪਵਿੱਤਰ ਬਾਈਬਲ ਵਿੱਚ ਵਰਣਿਤ ਮਾਫੀ ਦੇ ਸਿਧਾਂਤ ਦਾ ਈਸਾਈਆਂ ਦੇ ਅਮਲੀ ਜੀਵਨ ਵਿੱਚ ਕੋਈ ਸਥਾਨ ਨਹੀਂ।
ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਪ੍ਰਤੀ ਪ੍ਰਤੀਕਰਮ ਪ੍ਰਗਟ ਕਰਨ ਵਾਲੇ ਈਸਾਈਆਂ ਨੇ ਆਸਟ੍ਰੇਲੀਆ ਦੀ ਉਸ ਔਰਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਦੇ ਪਤੀ ਨੂੰ ਕੱਟੜਪੰਥੀਆਂ ਨੇ ਉਸਦੇ ਨਿੱਕੇ ਨਿੱਕੇ ਦੋ ਮਾਸੂਮ ਬੇਟਿਆਂ ਸਮੇਤ ਜ਼ਿੰਦਾ ਜਲਾ ਦਿੱਤਾ ਪਰ ਇਸ ਔਰਤ ਨੇ ਪ੍ਰਭੂ ਯਿਸੂ ਦੇ ਮਾਫੀ ਦੇ ਸਿਧਾਂਤ ਤੇ ਚਲਦਿਆਂ ਕਿਹਾ – ਅਸੀਂ ਬਦਲਾ ਨਹੀਂ ਲੈਣਾ। ਨਾ ਹੀ ਇਨ੍ਹਾਂ ਈਸਾਈਆਂ ਨੇ ਰਾਜੀਵ ਗਾਂਧੀ ਦੀ ਹੱਤਿਆ ਸਮੇਂ ਸ਼੍ਰੀਮਤੀ ਸੋਨੀਆ ਗਾਂਧੀ ਦੇ ਆਏ ਇਸ ਬਿਆਨ ਤੋਂ ਕੁਝ ਸਿੱਖਿਆ ”ਅਸੀਂ ਬਦਲਾ ਨਹੀਂ ਲੈਣਾ।” ਗਿਰਜਿਆਂ ਵਿੱਚ ਪਤਾ ਨਹੀਂ ਕਿੰਨੀ ਵਾਰੀ ਸਲੀਬ ਤੇ ਲਟਕਦੇ ਹੋਏ ਪ੍ਰਭੂ ਯਿਸੂ ਵਲੋਂ ਕਹੇ ਗਏ ਇਨ੍ਹਾਂ ਸ਼ਬਦਾਂ ਦੀ ਕਿੰਨੀ ਵਾਰੀ ਵਿਆਖਿਆ ਕੀਤੀ ਗਈ ਹੋਵੇਗੀ – ਐ ਖੁਦਾ ਇਨ੍ਹਾਂ ਨੂੰ ਮਾਫ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ?” ਕੀ ਇਹਨਾਂ ਸ਼ਬਦਾਂ ਦੀ ਵਿਆਖਿਆ ਸਾਡੇ ਧਾਰਮਿਕ ਨੇਤਾਵਾਂ ਦੇ ਭਾਸ਼ਣਾਂ ਦਾ ਸ਼ਿੰਗਾਰ ਹੀ ਸੀ ਜਾਂ ਇਸਦਾ ਕੋਈ ਅਮਲੀ ਪੱਖ ਵੀ ਹੈ?
ਅਸੀਂ ਸਮਝਦੇ ਹਾਂ ਕਿ ਪਵਿੱਤਰ ਬਾਈਬਲ ਦੀ ਰੂਹ ਅਨੁਸਾਰ ਇੱਕ ਵੱਡਾ ਈਸਾਈ ਇਕੱਠ ਕਰਕੇ ਪਿੰਡ ਸੰਘਾ ਦੇ ਦੋਸ਼ੀਆਂ ਲਈ ਦੁਆਵਾਂ ਮੰਗੀਆਂ ਜਾਂਦੀਆਂ – ”ਐ ਖੁਦਾ ਇਨ੍ਹਾਂ ਨੂੰ ਮਾਫ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” ਈਸਾਈ ਕੌਮ ਪਵਿੱਤਰ ਬਾਈਬਲ ਦੀ ਰੂਹ ਅਨੁਸਾਰ ਇਨ੍ਹਾਂ ਦੀ ਮਾਫੀ ਲਈ ਖੁਦਾ ਕੋਲੋਂ ਪ੍ਰਾਰਥਨਾ ਕਰਦੀ ਅਤੇ ਐਲਾਨ ਕਰਦੀ ਕਿ ਇਨ੍ਹਾਂ ਤੋਂ ਉਹ ਕਦੀ ਬਦਲਾ ਨਾ ਲਵੇਗੀ। ਆਪਣਾ ਪਾਲੇਟਿਕਸ ਚਮਕਾਉਣ ਲਈ ਗੈਰ ਈਸਾਈ ਅਖਬਾਰਾਂ ਵਿੱਚ ਭੜਕਾਊ ਬਿਆਨ ਦੇਣ ਦੀ ਬਜਾਏ, ਇਹ ਬਿਆਨ ਆਉਂਣਾ ਚਾਹੀਦਾ ਸੀ ਕਿ ਈਸਾਈ ਕੌਮ ਇਨ੍ਹਾਂ ਵਿਰੁਧ ਕੋਈ ਬਦਲੇ ਦੀ ਭਾਵਨਾ ਨਹੀਂ ਰੱਖਦੀ। ਬਲਕਿ ਇਨ੍ਹਾਂ ਪ੍ਰਤੀ ਸਦਭਾਵਨਾ ਰੱਖਦੀ ਹੈ। ਇਸ ਆਸ਼ੇ ਦੇ ਪੈਂਫਲਿਟ ਗਲੀ ਗਲੀ, ਮੁਹੱਲੇ ਮੁਹੱਲੇ, ਪਿੰਡ ਪਿੰਡ ਵੰਡੇ ਜਾਂਦੇ। ਅਸੀਂ ਸਮਝਦੇ ਹਾਂ ਕਿ ਸਾਰੀ ਦੁਨੀਆਂ ਨੂੰ ਮਸੀਹੀ ਫਿਲਾਸਫੀ ਦਾ ਬਹੁਤ ਵਧੀਆ ਸੰਕੇਤ ਜਾਂਦਾ। ਲੋਕਾਂ ਨੂੰ ਪਤਾ ਲਗਦਾ ਕਿ ਪ੍ਰਭੂ ਯਿਸੂ ਦਾ ਮਾਫੀ ਸਿਧਾਂਤ ਕੀ ਹੈ।
ਅਤਿਵਾਦੀ ਕੀ ਚਾਹੁੰਦੇ ਹਨ?
ਅਤਿਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਦੀ ਮਨਸ਼ਾ ਸਮਾਜ ਵਿੱਚ ਪਾੜ ਪਾਉਣਾ ਹੁੰਦੀ ਹੈ। ਇਸ ਵਿੱਚ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਆਦਰਨੀਯ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਅਤਿਵਾਦ ਦੀ ਘਟਨਾ ਹੈ। ਅਤਿਵਾਦੀਆਂ ਦਾ ਕੰਮ ਬਲਦੀ ਤੇ ਤੇਲ ਪਾਉਣਾ ਹੁੰਦਾ ਹੈ। ਤਰਨ ਤਾਰਨ ਦੇ ਪਿੰਡ ਸੰਘਾ ਦੀ ਘਟਨਾ ਨਾਲ ਸਾਰੇ ਪੰਜਾਬ ਵਿੱਚ ਧਰਨੇ, ਮੁਜ਼ਾਹਰੇ ਤੇ ਜਾਮ ਈਸਾਈਆਂ ਵਲੋਂ ਲਾਏ ਗਏ। ਇਹ ਐਲਾਨ ਕੀਤੇ ਗਏ ਕਿ ਪ੍ਰਭੂ ਯਿਸੂ ਵਿਰੁਧ ਅਪਮਾਨਜਨਕ ਸ਼ਬਦ ਬੋਲਣ ਵਾਲਿਆਂ ਦਾ ਜੋ ਸਿਰ ਵੱਢ ਕੇ ਲਿਆਵੇਗਾ ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਅਮਰੀਕਾ ਤੋਂ ਇੱਕ ਪਾਸਟਰ ਨੇ ਐਲਾਨ ਕੀਤਾ ਕਿ ਮੈਂ ਜਲਦੀ ਭਾਰਤ ਆ ਰਿਹਾ ਹਾਂ ਇਨ੍ਹਾਂ ਲੋਕਾਂ ਦੇ ਸਿਰ ਵਢਾਂਗਾ। ਕੁਝ ਈਸਾਈਆਂ ਨੇ ਦੂਜੇ ਧਰਮਾਂ ਦੇ ਪਾਵਨ ਗ੍ਰੰਥਾਂ ਤੇ ਚਿੱਕੜ ਉਛਾਲਣਾ ਸ਼ੁਰੂ ਕਰ ਦਿੱਤਾ। ਅਜੇਹੀਆਂ ਗੱਲਾਂ ਨਾਲ ਅਤਿਵਾਦੀਆਂ ਨੂੰ ਸੰਕੇਤ ਮਿਲ ਗਿਆ ਕਿ ਈਸਾਈਆਂ ਨੂੰ ਭੜਕਾ ਕੇ ਫਿਰਕੂ ਦੰਗੇ ਕਰਾਏ ਜਾ ਸਕਦੇ ਹਨ। ਸਾਡੇ ਧਾਰਮਿਕ ਨੇਤਾਵਾਂ ਵਲੋਂ ਸ੍ਰੀ ਅਕਾਲ ਤਖਤ ਤੇ ਪੇਸ਼ ਹੋਣ ਨਾਲ ਵੀ ਅਤਿਵਾਦੀਆਂ ਨੂੰ ਇਹੀ ਸੰਕੇਤ ਗਿਆ ਕਿ ਈਸਾਈ ਘਬਰਾਹਟ ਵਿੱਚ ਹਨ। ਆਦਰਨੀਯ ਪਾਸਟਰ ਸੁਲਤਾਨ ਮਸੀਹ ਜੀ ਦੀ ਹਤਿਆ ਵਰਗੀ ਘਟਨਾ ਕਰਕੇ ਅਤਿਵਾਦੀਆਂ ਨੇ ਈਸਾਈਆਂ ਵਿੱਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਇੱਕ ਆਰਗਨਾਈਜ਼ਡ ਚਰਚ ਦੇ ਬਿਸ਼ਪ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੂਸਰੇ ਬਿਸ਼ਪਾਂ ਦੇ ਵਫਦ ਬਾਰੇ ਕਿਹਾ – ਇਹ ਸ਼ਰਾਰਤੀ ਹਨ। ਕਲ ਇਹ ਜਾਮ ਲਾਉਂਦੇ ਫਿਰਦੇ ਸਨ ਅੱਜ ਸ਼ਾਂਤੀ ਲਈ ਜਨਾਬ ਕੋਲ ਆ ਗਏ ਹਨ।
ਈਸਾਈ ਕੌਮ ਬਾਰੇ ਦੂਸਰੀਆਂ ਕੌਮਾਂ ਨੂੰ ਬਹੁਤ ਬੁਰਾ ਸੰਕੇਤ ਗਿਆ ਹੈ। ਇਹ ਮੌਕਾ ਸੀ ਪ੍ਰਭੂ ਯਿਸੂ ਦੇ ਮਾਫੀ ਦੇ ਸੰਦੇਸ਼ ਨੂੰ ਦੂਸਰਿਆਂ ਤੇ ਪ੍ਰਗਟ ਕਰਨ ਦਾ। ਇਹ ਮੌਕਾ ਈਸਾਈਆਂ ਨੇ ਗੁਆ ਲਿਆ।
ਕੁਝ ਸਾਲ ਪਹਿਲਾਂ ਜਲੰਧਰ ਵਿੱਚ ਇੱਕ ਹੋਰਡਿੰਗ ਵਿੱਚ ਪ੍ਰਭੂ ਯਿਸੂ ਦੀ ਅਪਮਾਨਜਨਕ ਫੋਟੋ ਛਾਪੀ ਗਈ ਸੀ। ਉਸ ਸਮੇਂ ਵੀ ਕੁਝ ਈਸਾਈਆਂ ਨੇ ਬਹੁਤ ਬੁਰੀ ਤਰ੍ਹਾਂ ਹੱਲਾ ਗੁੱਲਾ ਕੀਤਾ। ਇਹ ਫੋਟੋ ਛਾਪਣ ਵਾਲੇ ਨੇ ਅਖਬਾਰਾਂ ਵਿੱਚ ਬਿਆਨ ਦੇ ਕੇ ਈਸਾਈ ਕੌਮ ਤੋਂ ਮਾਫੀ ਵੀ ਮੰਗ ਲਈ। ਪਰ ਈਸਾਈਆਂ ਨੇ ਨਾ ਉਸ ਨੂੰ ਮਾਫ ਕੀਤਾ ਨਾ ਉਸ ਵਿਰੁਧ ਕੇਸ ਵਾਪਸ ਲਿਆ ਜਦਕਿ ਇਸ ਕੇਸ ਉੱਤੇ ਪੰਜਾਬ ਭਰ ਦੇ ਗੈਰ ਈਸਾਈਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ। ਜੇਕਰ ਈਸਾਈ ਇਸੇ ਤਰ੍ਹਾਂ ਹੀ ਪ੍ਰਭੂ ਯਿਸੂ ਦੇ ਪਾਵਨ ਹੁਕਮਾਂ ਦੀਆਂ ਧੱਜੀਆਂ ਉਡਾਉਦੇ ਰਹਿਣਗੇ ਤਾਂ ਚਰਚਾਂ ਵਿੱਚ ਪ੍ਰਭੂ ਯਿਸੂ ਦੇ ਸਿਧਾਂਤਾਂ ਦੇ ਪ੍ਰਚਾਰ ਦੇ ਕੀ ਅਰਥ?

News Search

Main Happenings

Amir Ayad lies in a hospital

By News By ......

Posted on July 13, 2015 at 10:00 PM

Amir Ayad lies in a hospital bed after he was allegedly beaten by Islamic hardliners who stormed a mosque in suburban Cairo

Pakistan: Islamist Mob Kills Christian Couple Accused of Blasphemy

By News By ......

Posted on July 13, 2015 at 10:00 PM

Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.