ਡੀਕਲ ਕਾਲਜ ਦਾ ਪਿ੍ੰਸੀਪਲ ਮੁਅੱਤਲ

ਇਨਸਾਨੀਅਤ ਦੇ ਕਤਲ ਦੀ ਨਹੀਂ- ਭ੍ਰਾਤਰੀ ਭਾਵ ਦੇ ਸੰਦੇਸ਼ ਦੀ ਲੋੜ
ਕੋਈ ਸਮਾਂ ਸੀ ਜਦੋਂ ਕੋਈ ਦਰਿਆ ਪਾਰ ਕਰਨਾ ਹੁੰਦਾ ਸੀ ਤਾਂ ਤਰ੍ਹਾਂ-ਤਰ੍ਹਾਂ ਦੀਆਂ ਮੰਨਤਾ ਮੰਨੀਆਂ ਜਾਂਦੀਆਂ ਸਨ। ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣਾ ਸੌਖਾਲਾ ਨਹੀਂ ਸੀ। ਸਮੁੰਦਰੀ ਜਹਾਜ਼ਾਂ ਦੇ ਸਫ਼ਰ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਮਹੀਨਿਆਂ ਬੱਧੀ ਸਮਾਂ ਲੱਗ ਜਾਂਦਾ ਸੀ। ਹਵਾਈ ਜਹਾਜ਼ ਦਾ ਚੱਲਣ ਹੋਇਆ ਤਾਂ ਦੂਰੀਆਂ ਘਟਣੀਆਂ ਆਰੰਭ ਹੋਈਆਂ। ਟੈਲੀਫੋਨ ਦੀ ਸੇਵਾ ਆਈ ਤਾਂ ਦੂਰ-ਦੁਰਾਡੇ ਗੱਲਬਾਤ ਦਾ ਸਿਲਸਿਲਾ ਸੌਖਾਲਾ ਹੋਇਆ। ਮੋਬਾਇਲ ਆਇਆ ਤਾਂ ਇਸਨੇ ਚਿੱਠੀ ਪੱਤਰ ਦੇ ਸਿਲਸਿਲੇ ਨੂੰ ਲਗਭਗ ਠੱਪ ਹੀ ਕਰ ਦਿੱਤਾ ਅਤੇ ਬੀਤੇ ਕੁਝ ਸਮਾਂ ਪਹਿਲਾਂ ਖੱਤ (ਪੋਸਟ ਕਾਰਡ) ਬੀਤੇ ਸਮੇਂ ਦੀ ਵਸਤ ਹੀ ਹੋ ਗਈ। ਗੱਲ ਕੀ ਆਧੁਨਿਕ ਤਕਨੀਕ ਨੇ ਦੁਨੀਆ ਹੀ ਬਦਲ ਕੇ ਰੱਖ ਦਿੱਤੀ ਹੈ ਅਤੇ ਇਸ ਸਮੇਂ ਲੋਕਾਂ ਦੇ ਹੱਥਾਂ ਵਿੱਚ ਆਮ ਅਜਿਹੇ ਮੋਬਾਇਲ ਹਨ ਜਿਹਨਾਂ ਤੇ ਵੱਟਸਐਪ ਦੀ ਸਹੂਲਤ ਮੌਜੂਦ ਹੈ। ਲੋਕ ਘਰ ਬੈਠੇ, ਆਉਂਦੇ ਜਾਂਦੇ ਇੰਟਰਨੈਟ ਦੀ ਸਹਾਇਤਾ ਨਾਲ ਆਹਮਣੇ-ਸਾਹਮਣੇ ਇੱਕ ਦੂਜੇ ਦਾ ਚਿਹਰਾ ਦੇਖਦੇ ਹੋਏ ਮੋਬਾਇਲ ਤੇ ਗੱਲਬਾਤ ਕਰ ਸਕਦੇ ਹਨ।
ਵੱਟਸਐਪ ਨੇ ਜਿੱਥੇ ਆਮ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੈ ਕਿ ਉਹ ਦੇਸ਼-ਵਿਦੇਸ਼ ਵਿੱਚ ਜਿੱਥੇ ਚਾਹੁੰਣ ਆਪਣੇ ਸਗੇ-ਸੰਬੰਧੀਆਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਉੱਥੇ ਇਸ ਵੇਲੇ ਇੱਕ-ਦੂਜੇ ਦੀ ਹੇਠੀ ਕਰਨ ਵਾਸਤੇ ਇਸ ਸਾਧਨ ਦੁਆਰਾ ਜੋ ਸਿਲਸਿਲਾ ਆਰੰਭ ਹੋਇਆ ਹੈ ਉਹ ਕੋਈ ਉਸਾਰੂ ਭਾਵਨਾ ਪੈਦਾ ਨਹੀਂ ਕਰ ਰਿਹਾ ਹੈ। ਵੱਟਸਐਪ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਅਜਿਹੀਆਂ ਗੱਲਾਂ ਦੇਖਣ-ਸੁਣਨ ਵਿੱਚ ਆਉਂਦੀਆਂ ਹਨ ਜੋ ਦੂਸਰੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਘਿਰਣਾ ਪੈਦਾ ਕਰਕੇ ਭਾਈਚਾਰਿਕ ਸਾਂਝ ਵਿੱਚ ਦਰਾੜ ਪੈਦਾ ਕਰਕੇ ਇੱਕ ਨੂੰ ਦੂਸਰੇ ਨਾਲ ਲੜਾਉਣ ਦੀਆਂ ਸਾਜ਼ਿਸ਼ਾ ਰਚ ਰਹੀਆਂ ਹਨ। ਇਹ ਸਿਲਸਿਲਾ ਜਦ ਧਾਰਮਿਕ ਪਹਿਲੂਆਂ ਵੱਲ ਵੱਧਦਾ ਹੈ ਤਾਂ ਹੋਰ ਵੀ ਖ਼ਤਰਨਾਕ ਰੂਪ ਧਾਰ ਲੈਂਦਾ ਹੈ। ਅੱਜ ਕੱਲ ਵੱਟਸਐਪ ਤੇ ਇੱਕ-ਦੂਜੇ ਧਰਮ ਪ੍ਰਤੀ, ਧਰਮ ਗ੍ਰੰਥਾਂ ਨੂੰ ਲੈ ਕੇ ਜੋ ਸਿਲਸਿਲਾ ਆਰੰਭ ਹੋਇਆ ਹੈ ਉਹ ਨਿੰਦਨਯੋਗ ਹੈ। ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਕੋਈ ਵੀ ਹੋਵੇ ਉਸਨੂੰ ਕਿਸੇ ਦੂਸਰੇ ਧਰਮ ਪ੍ਰਤੀ ਮੰਦੇ ਸ਼ਬਦ ਬੋਲਣਾ, ਧਰਮ ਗ੍ਰੰਥਾਂ ਦੀ ਆਪਣੇ ਅਨੁਸਾਰ ਵਿਆਖਿਆ ਕਰਨਾ, ਦੂਸਰੇ ਧਰਮਾਂ ਦੇ ਵਿਸ਼ਵਾਸ ਦੀ ਆਪਣੇ ਅਨੁਸਾਰ ਵਿਆਖਿਆ ਕਰਕੇ ਉਸਨੂੰ ਝੂਠਾ ਕਰਾਰ ਦੇਣਾ ਸਹੀ ਨਹੀਂ ਹੈ।
ਹਰ ਧਰਮ ਦੀ ਆਪਣੀ ਇੱਕ ਮਰਯਾਦਾ ਹੈ, ਆਪਣੀ ਇੱਕ ਸੀਮਾ ਹੈ, ਇੱਕ ਵਿਸ਼ਵਾਸ ਹੈ ਜਿਸ ਅਨੁਸਾਰ ਸੰਬੰਧਿਤ ਧਰਮ ਦਾ ਅਨੁਯਾਈ ਆਪਣੇ ਆਪ ਦੀ ਜੀਵਨ-ਸ਼ੈਲੀ ਨੂੰ ਚਲਾਉਂਦਾ ਹੈ। ਹਰ ਇੱਕ ਧਰਮ ਚੰਗਾ ਰਾਹ ਦਸੇਰਾ ਹੈ, ਕੋਈ ਵੀ ਧਰਮ ਕੋਈ ਮਾੜੀ ਗੱਲ ਨਹੀਂ ਦੱਸਦਾ ਸਗੋਂ ਭ੍ਰਾਤਰੀ ਭਾਵ ਦੇ ਸੰਦੇਸ਼ ਦਿੰਦਾ ਹੋਇਆ ਸਭ ਨਾਲ ਮੇਲ-ਮਿਲਾਪ ਦੀ ਸਿੱਖਿਆ ਦਿੰਦਾ ਹੈ ਕਿਉਂਕਿ ਅਸੀਂ ਸਭ ਸੰਤਾਨ ਤਾਂ ਇੱਕੋ ਹੀ ਪ੍ਰਮੇਸ਼ਵਰ ਦੀ ਹਾਂ। ਇਕੋ ਪ੍ਰਮੇਸ਼ਵਰ ਦੀ ਸੰਤਾਨ ਹੋਣ ਨਾਤੇ ਸਭ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਸਭ ਆਪਣੀ ਸੀਮਾ, ਆਪਣੀ ਮਰਯਾਦਾ ਵਿੱਚ ਰਹਿਣ। ਜੋ ਉਹਨਾਂ ਨੂੰ ਆਰੰਭ ਤੋਂ ਪ੍ਰਾਪਤ ਹੋਇਆ ਹੈ ਉਸ ਵਿੱਚ ਕਾਇਮ ਰਹਿਣ। ਧਰਮ ਗ੍ਰੰਥਾਂ ਦੀ ਵਿਆਖਿਆ ਆਪਣੇ ਦਾਇਰੇ ਤਕ ਸੀਮਿਤ ਰਹੇ, ਧਰਮ ਗ੍ਰੰਥਾਂ ਦੀ ਵਿਆਖਿਆ, ਦੂਸਰੇ ਧਰਮ ਗ੍ਰੰਥਾਂ ਦੇ ਹਵਾਲਿਆਂ ਨਾਲ ਕਰਨਾ ਅਤੇ ਉਸਨੂੰ ਆਪਣੇ ਅਨੁਸਾਰ ਵਿਆਖਿਤ ਕਰਨ ਨਾਲ ਦੂਸਰੇ ਧਰਮਾਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੁੰਦੀ ਹੈ ਜਿਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤਰਖਾਣ ਜਦੋਂ ਤੇਸਾ ਫੜਦਾ ਹੈ ਤਾਂ ਉਹ ਸੱਕ ਆਪਣੇ ਪਾਸੇ ਹੀ ਸੁੱਟਦਾ ਹੈ। ਇਉਂ ਜੇਕਰ ਕੋਈ ਦੂਸਰੇ ਧਰਮ ਦਾ ਹਵਾਲਾ ਆਪਣੇ ਧਰਮ ਨਾਲ ਜੋੜਦਾ ਹੋਇਆ ਦੇਵੇਗਾ ਤਾਂ ਉਹ ਤਰਖਾਣ ਦੇ ਸੱਕ ਵਾਲਾ ਹੀ ਕੰਮ ਹੋਵੇਗਾ। ਉਹ ਆਪਣੇ ਧਰਮ ਨੂੰ ਸੱਚਾ ਅਤੇ ਦੂਸਰੇ ਨੂੰ ਝੂਠਾ ਸਿੱਧ ਕਰਨ ਦਾ ਯਤਨ ਕਰੇਗਾ। ਫਿਰ ਦੂਸਰਾ ਵੀ ਉਹੀ ਕੰਮ ਕਰੇਗਾ। ਇਉਂ ਭਾਈਚਾਰਕ ਸਦਭਾਵਨਾ ਨੂੰ ਸੱਟ ਵੱਜਦੀ ਹੈ ਅਤੇ ਇੱਕ ਦੂਜੇ ਪ੍ਰਤੀ ਨਫ਼ਰਤ ਵਿੱਚ ਵਾਧਾ ਹੁੰਦਾ ਹੈ ਅਤੇ ਸ਼ਾਂਤੀ ਜਾਂਦੀ ਰਹਿੰਦੀ ਹੈ ਜੋ ਸਭ ਲਈ ਜ਼ਰੂਰੀ ਹੈ।
ਪਾਦਰੀ ਸੁਲਤਾਨ ਮਸੀਹ ਦਾ 15 ਜੂਨ, 2017 ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾੜੀ ਘਟਨਾ ਨੂੰ ਹਰ ਕੋਈ ਮਾੜੀ ਹੀ ਕਹਿੰਦਾ ਹੈ। ਇਹ ਵੱਡੀ ਦੁਖਦਾਈ ਘਟਨਾ ਹੈ। ਅਜਿਹੀ ਘਟਨਾ ਭਾਵੇਂ ਕਿਸੇ ਵੀ ਜਾਤੀ ਜਾਂ ਧਰਮ ਨਾਲ ਸੰਬੰਧਿਤ ਹੋਵੇ ਉਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਕਿਉਂਕਿ ਇਹ ਇਨਸਾਨੀਅਤ ਤੇ ਵਾਰ ਹੈ। ਪਾਦਰੀ ਸੁਲਤਾਨ ਮਸੀਹ ਦੀ ਇਸ ਦੁਖਦਾਈ ਮੌਤ ਤੇ ਜੋ ਪ੍ਰਤੀਕਿਆ ਹੋਈ ਉਹ ਵਰਨਣਯੋਗ ਹੈ। ਈਸਾਈ ਭਾਈਚਾਰੇ ਵੱਲੋਂ ਲੁਧਿਆਣਾ ਦੇ ਸਲੇਮ ਟਾਬਰੀ ਦੇ ਪੀਰੂਬੰਦਾ ਇਲਾਕੇ ਵਿੱਚ ਪਾਦਰੀ ਦੀ ਹੱਤਿਆ ਤੇ ਭਾਰੀ ਗਿਣਤੀ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਭਾਵੇਂ ਆਮ ਲੋਕਾਂ ਨੂੰ ਆਉਣ-ਜਾਣ ਵਿੱਚ ਪਰੇਸ਼ਾਨੀ ਹੋਈ ਪਰ ਸਾਰਾ ਪ੍ਰਦਰਸ਼ਨ ਸ਼ਾਂਤੀਪੂਰਣ ਰਿਹਾ।
ਪਾਦਰੀ ਦੀ ਹੱਤਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤਾ ਕਿ ਫਿਰਕੂ ਤਾਕਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਮਾਰੇ ਗਏ ਪਾਦਰੀ ਸੁਲਤਾਨ ਮਸੀਹ ਦੀ ਵਿਧਵਾ ਨੂੰ 5 ਲੱਖ ਦੀ ਆਰਥਿਕ ਸਹਾਇਤਾ ਅਤੇ ਉਸਦੇ 18 ਸਾਲ ਦੇ ਪੁੱਤਰ ਅਲੀਸ਼ਾ ਨੂੰ ਪੁਲਿਸ ਵਿਭਾਗ ਵਿੱਚ ਸਿਪਾਹੀ ਦੀ ਨੌਕਰੀ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਹੈ।
ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਾਦਰੀ ਸੁਲਤਾਨ ਮਸੀਹ ਦੇ ਕਤਲ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਾਰੇ ਧਰਮ ਸਤਿਕਾਰਯੋਗ ਹਨ। ਕੁਝ ਦੇਸ਼ ਵਿਰੋਧੀ ਤਾਕਤਾਂ ਦੇਸ਼ ਵਿੱਚ ਧਾਰਮਿਕ ਇਕਸੁਰਤਾ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਅਮਨ-ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ; ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਦੌਰ ਬੜੀ ਮੁਸ਼ਕਲ ਨਾਲ ਪਰਤਿਆ ਹੈ ਪਰ ਕੁਝ ਲੋਕਾਂ ਨੂੰ ਸੂਬੇ ਦੀ ਸ਼ਾਂਤੀ ਪਸੰਦ ਨਹੀਂ ਅਤੇ ਉਹ ਨਿੱਤ ਦਿਨ ਅਜਿਹੇ ਕਾਰੇ ਕਰਦੇ ਹਨ ਜਿਹਨਾਂ ਵਿੱਚੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਬੂ ਆਉਂਦੀ ਹੈ। ਲੁਧਿਆਣਾ ਵਿਖੇ ਈਸਾਈ ਧਰਮ ਦੇ ਧਾਰਮਿਕ ਆਗੂ ਨੂੰ ਗੋਲੀਆਂ ਮਾਰ ਕੇ ਕਤਲ ਕਰਨਾ ਮੰਦਭਾਗਾ ਹੈ ਅਤੇ ਇਹ ਅਜਿਹੀਆਂ ਹੀ ਘਟਨਾਵਾਂ ਦਾ ਹਿੱਸਾ ਹੈ।
ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਤੋਂ ਗਹਿਰਾ ਦੁੱਖ ਪ੍ਰਗਟਾਉਂਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਪਾਸਟਰ ਸੁਲਤਾਨ ਮਸੀਹ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਦੀ ਨਿੰਦਾ ਕਰਦੇ ਹੋਏ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ‘ਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਭਾਈਚਾਰਾ ਵੱਡੇ ਪਿਆਰ ਨਾਲ ਰਹਿ ਰਿਹਾ ਹੈ ਪਰ ਕੁਝ ਵਖਵਾਦੀ ਤਾਕਤਾਂ ਇਹਨਾਂ ਨੂੰ ਤੋੜਣ ਦੀ ਸਾਜਿਸ਼ ਕਰ ਰਹੀਆਂ ਹਨ ਜਿਸਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਹਿੰਦੂ ਸੰਗਠਨ ਜਿਹਨਾਂ ਵਿੱਚ ਮੁੱਖ ਤੌਰ ਤੇ ਹਿੰਦੂ ਕ੍ਰਾਤੀ ਦਲ ਦੇ ਮਨੋਜ ਨੰਨ੍ਹਾ; ਸ਼ਿਵ ਸੈਨਾ ਬਾਲ ਠਾਕਰੇ ਦੇ ਆਸ਼ੀਸ ਅਰੋੜਾ; ਸ਼ਿਵ ਸੈਨਾ ਸਮਾਜਵਾਦੀ ਦੇ ਸੁਨੀਤ ਭੱਟੀ, ਚੰਦਰ ਪ੍ਰਕਾਸ਼ ਅਤੇ ਨਰਿੰਦਰ ਥਾਪਰ; ਭਾਰਤ ਸਵਾਅਭਿਆਨ ਮੰਚ ਦੇ ਸੰਜੀਵ ਸ਼ਰਮਾ; ਭਾਰਤ ਸਵਾਅਭਿਆਨ ਟਰਸਟ ਦੇ ਰਜਿੰਦਰ ਸੰਗਾਰੀ; ਕਬੀਰ ਸੈਨਾ ਦੇ ਵਿਜੈ ਮਿੰਟੂ, ਸੰਜੀਵ ਭਗਤ; ਅਤੇ ਭਾਰਤ ਨੌਜਵਾਨ ਸਭਾ ਦੇ ਸ਼ਸ਼ੀ ਸ਼ਰਮਾ ਨੇ ਇੱਕ ਸਾਂਝੇ ਬਿਆਨ ਵਿੱਚ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਹੱਤਿਆਰਿਆਂ ਨੂੰ ਜਲਦ ਫੜ ਕੇ ਉਹਨਾਂ ਦੇ ਸਹੀ ਸਥਾਨ ਪਹੁੰਚਾਉਣ ਦੀ ਮੰਗ ਕੀਤੀ। ਅਸੀਂ ਸਾਰੇ ਇਸ ਦੁੱਖ ਦੀ ਘੜੀ ‘ਚ ਪਾਸਟਰ ਸਾਹਿਬ ਦੇ ਪਰਿਵਾਰ ਦੇ ਨਾਲ ਹਾਂ।
ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ 16 ਜੁਲਾਈ ਨੂੰ ਬਿਸ਼ਪ ਹਾਊਸ ਜਲੰਧਰ ਵਿਖੇ ਜਲੰਧਰ ਡਾਇਓਸੀਸ ਦੇ ਬਿਸ਼ਪ ਅਤਿਸਤਿਕਾਰਯੋਗ ਫਰੈਂਕੋ ਮੁਲੱਕਲ ਨੂੰ ਮਿਲੇ। ਉਹਨਾਂ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਨੂੰ ਮਨੁੱਖਤਾ ਵਿਰੁੱਧ ਅਪਰਾਧ ਦੱਸਦਿਆਂ ਪੰਜਾਬ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਇਸ ਘਨੌਣੇ ਜੁਰਮ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਗਿਰੀਸ਼ ਦਿਆਲਨ ਅਤੇ ਡਾਇਓਸੀਸ ਦੇ ਪੀ.ਆਰ.ਓ. ਮਾਣਯੋਗ ਫਾ. ਪੀਟਰ ਕਾਵੁਮਪੁਰਮ ਵੀ ਹਾਜ਼ਰ ਸਨ। ਬਿਸ਼ਪ ਫਰੈਂਕੋ ਮੁਲੱਕਲ ਜੀ ਨੇ ਸਭ ਲੋਕਾਂ ਨੂੰ ਅਤੇ ਵਿਸ਼ੇਸ਼ ਕਰਕੇ ਈਸਾਈ ਭਾਈਚਾਰੇ ਨੂੰ ਭਾਈਚਾਰਕ ਏਕਤਾ ਅਤੇ ਸ਼ਾਂਤੀ ਬਣਾਏ ਰੱਖਣ ਦਾ ਸੱਦਾ ਦਿੱਤਾ।
ਇਉਂ ਜਾਪਦਾ ਹੈ ਕਿ ਵੱਖ-ਵੱਖ ਧਰਮਾਂ ਤੋਂ ਸਮੁੱਚਾ ਭਾਈਚਾਰਾ ਇੱਕ ਮੰਚ ਤੇ, ਇੱਕ ਸਟੇਜ ਤੇ ਆ ਖੜਾ ਹੋਇਆ ਹੈ। ਦੁਆ ਹੈ ਕਿ ਇਹ ਭਾਈਚਾਰਕ ਸਾਂਝ ਬਣੀ ਰਹੇ ਅਤੇ ਇਸ ਵਿੱਚ ਵਾਧਾ ਹੋਵੇ। ਸਭ ਆਪਣੇ ਅਕੀਦੇ ਦੇ ਧਾਰਨੀ ਹੋਣ, ਦੂਸਰੇ ਪ੍ਰਤੀ, ਘਿਰਣਾ ਨੂੰ ਘਿਰਣਾ ਕਰਦੇ ਹੋਏ, ਇੱਕ ਦੂਜੇ ਪ੍ਰਤੀ ਵਿਹਾਰਿਕਤਾ ਵਿੱਚ ਪਿਆਰ ਜਿਤਾਉਣ ਤਾਂ ਜੋ ਹਰ ਥਾਂ ਹਰ ਤਰ੍ਹਾਂ ਨਾਲ ਭਾਈਚਾਰਕ ਸਾਂਝ, ਸਦਭਾਵਨਾ, ਪਿਆਰ ਅਤੇ ਸ਼ਾਂਤੀ ਬਣੀ ਰਹੇ ਅਤੇ ਦੇਸ਼ ਤਰੱਕੀ ਦੀਆਂ ਬੁਲੰਦੀਆਂ ਛੂਹੇ।

Conve

News Search

Main Happenings

Amir Ayad lies in a hospital

By News By ......

Posted on July 13, 2015 at 10:00 PM

Amir Ayad lies in a hospital bed after he was allegedly beaten by Islamic hardliners who stormed a mosque in suburban Cairo

Pakistan: Islamist Mob Kills Christian Couple Accused of Blasphemy

By News By ......

Posted on July 13, 2015 at 10:00 PM

Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.