ਹਲਕਾ ਗੁਰਦਾਸਪੁਰ ਤੋਂ ਆ ਰਹੇ ਮਯੂਸੀ ਦੇ ਸੰਕੇਤ

ਗੁਰਦਾਸਪੁਰ ਲੋਕ ਸਭਾ ਹਲਕੇ ਵਿਚ 12 ਅਕਤੂਬਰ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਇਸ ਹਲਕੇ ਵਿਚ ਈਸਾਈਆਂ ਦੀ ਗਿਣਤੀ 10 ਪ੍ਰਤੀਸ਼ਤ ਦੇ ਕਰੀਬ ਹੈ। ਦੋ ਲੱਖ ਦੇ ਕਰੀਬ ਈਸਾਈ ਵੋਟਰ ਹਨ। ਚੋਣਾਂ ਹੀ ਇਕ ਅਜੇਹਾ ਮੌਕਾ ਹੁੰਦਾ ਹੈ ਜਦਕਿ ਸਾਰੀਆਂ ਬਰਾਦਰੀਆਂ ਆਪੋ ਆਪਣੀਆਂ ਮੰਗਾਂ ਨੂੰ ਉਭਾਰ ਕੇ ਆਪੋ ਆਪਣੀ ਬਰਾਦਰੀ ਦੀ ਆਰਥਿਕ, ਸਮਾਜਿਕ ਤੇ ਸਭਿਆਚਾਰਕ ਤੇ ਹੋਰ ਹਰ ਪਖੋਂ ਉਨਤੀ ਦਾ ਰਾਹ ਤਿਆਰ ਕਰਦੀਆਂ ਹਨ। ਜੇਤੂ ਉਮੀਦਵਾਰਾਂ ਦਾ ਆਪੋ ਆਪਣੀ ਬਰਾਦਰੀ ਦੀ ਹਾਲਤ ਵੱਲ ਧਿਆਨ ਦਿਵਾਇਆ ਜਾਂਦਾ ਹੈ ਤੇ ਉਮੀਦਵਾਰ ਨੂੰ ਆਪਣੀ ਬਰਾਦਰੀ ਦੀ ਉਨਤੀ ਦਾ ਪ੍ਰੋਗਰਾਮ ਦਿਤਾ ਜਾਂਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਅਜ਼ਾਦੀ ਦੇ ਪਿਛਲੇ 71 ਸਾਲ ਵਿਚ ਈਸਾਈ ਬਰਾਦਰੀ ਹਰ ਪਖੋਂ ਹੇਠਾਂ ਹੀ ਹੇਠਾਂ ਜਾ ਰਹੀ ਹੈ। ਹੁਣ ਤੱਕ ਜਿੱਨੇ ਵੀ ਈਸਾਈ ਸਰਕਾਰੀ ਸੀਟਾਂ ਤੇ ਬੈਠੇ ਹਨ ਉਨ੍ਹਾਂ ਨੇ ਕੌਮ ਨੂੰ ਕੋਈ ਆਰਥਿਕ, ਸਮਾਜਿਕ ਤੇ ਸਭਿਆਚਾਰਕ ਪ੍ਰੋਗਰਾਮ ਨਹੀਂ ਦਿਤਾ। ਸਰਕਾਰ ਦਾ ਮੁਖ ਕੰਮ ਲੋਕਾਂ ਦਾ ਆਰਥਿਕ ਵਿਕਾਸ ਹੀ ਹੁੰਦਾ ਹੈ। ਪਿਛਲੇ 71 ਸਾਲ ਵਿਚ ਈਸਾਈ ਸਮਾਜ ਦੇ ਆਰਥਿਕ ਵਿਕਾਸ ਦੇ ਨਾਂ ਤੇ ਜੋ ਕੁਝ ਹੋਇਆ ਹੈ, ਉਸਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ- ਕੇਵਲ 351 ਈਸਾਈਆਂ ਨੂੰ ਹੀ ਸਰਕਾਰੀ ਨੌਕਰੀਆਂ ਮਿਲੀਆਂ ਜਦਕਿ ਅਬਾਦੀ ਦੇ ਹਿਸਾਬ ਨਾਲ ਹਰ ਪੰਜ ਸਾਲ ਵਿਚ ਈਸਾਈਆਂ ਦਾ ਹਿੱਸਾ5000 ਨੌਕਰੀਆਂ ਬਣਦਾ ਹੈ। ਇੰਨੇ ਹੀ ਲੋਕਾਂ ਦੇ ਕਾਰੋਬਾਰ ਚਲਾਏ ਜਾਣ, ਉਨ੍ਹਾਂ ਨੂੰ ਕਾਰੋਬਾਰੀ ਲੋਨ, ਕੋਟੇ ਪ੍ਰਸਿਟ ਤੇ ਲਾਇਸੈਂਸ ਦਿੱਤੇ ਜਾਣ ਪਰ ਪਿਛਲੇ 71 ਸਾਲ ਵਿਚ ਲਗਪਰ 100 ਲੋਕਾਂ ਨੂੰ ਹੀ ਕਾਰੋਬਾਰੀ ਲੋਨ ਦਿਤੇ ਗਏ ਉਹ ਵੀ ਛੋਟੇ ਮੋਟੇ ਹਨ। ਇਕ ਵੀ ਕਾਰੋਬਾਰੀ ਅਜੇਹਾ ਨਹੀਂ ਹੈ ਜਿਸ ਕੋਲ 50 ਮੁਲਾਜ਼ਮ ਹੋਣ। ਪੰਜਾਬ ਵਿਚ 50,000 ਦੇ ਕਰੀਬ ਬੇਘਰੇ ਹਨ ਜਿੰਨ੍ਹਾਂ ਵਿਚੋਂ ਹੁਣ ਤਕ ਕੇਵਲ 1200 ਲੋਕਾਂ ਨੂੰ ਘਰ ਬਣਾਉਣ ਲਈ ਪਲਾਟ ਮਿਲੇ ਹਨ।
ਗੱਲ ਕੀ ਸਾਡੀ ਗਰੀਬੀ ਪੀੜ੍ਹੀ ਦਰ ਪੀੜ੍ਹੀ ਚਲ ਰਹੀ ਹੈ, ਚੋਣਾਂ ਦੇ ਦੌਰਾਨ ਸਾਡੇ ਨੇਤਾ ਆਪਣਾ ਨਿੱਜੀ ਅਕਸ ਉਭਾਰਨ ਦਾ ਯਤਨ ਕਰਦੇ ਹਨ। ਇਹੀ ਸਾਡੀ ਗਰੀਬੀ ਦਾ ਇਕੋ ਇਕ ਕਾਰਣ ਹੈ।
ਗੁਰਦਾਸਪੁਰ ਵਿੱਚ 25 ਸਤੰਬਰ ਨੂੰ ਕਾਂਗ੍ਰਸੀ ਉਮੀਦਵਾਰ ਸੁਨੀਲ ਜਾਖੜ ਦੇ ਚੋਣ ਦਫਤਰ ਵਿਖੇ 100 ਕੁ ਈਸਾਈਆਂ ਦੀ ਚੋਣ ਵਿਕਤਰਤਾ ਹੋਈ ਜਿਸ ਵਿਚ ਇਕ ਈਸਾਈ ਨੇਤਾ ਨੇ ਪੁਰਾਣੀ ਤਰਜ਼ ਤੇ ਹੀ ਆਪਣਾ ਅਕਸ ਵਧਾਉਣ ਦੀ ਹੀ ਗੱਲ ਕੀਤੀ। ਕੌਮ ਦੀ ਤਰਕੀ ਦੀ ਕੋਈ ਗੱਲ ਨਹੀਂ ਹੋਈ। ਇਸੇ ਤਰ੍ਹਾਂ ਦੀਆਂ ਹੀ ਖਬਰਾਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਚੋਣ ਅਖਾੜੇ ਤੋਂ ਆ ਰਹੀਆਂ ਹਨ ਜੋ ਕਿ ਕੌਮ ਲਈ ਬੇਹਦ ਮਯੂਸਕੁੰਨ ਹਨ।
ਫਰੈਡੀ ਜੋਜ਼ਫ ਖੁਦਾਈ ਖਿਦਮਤਗਾਰ

News Search

Main Happenings

Amir Ayad lies in a hospital

By News By ......

Posted on July 13, 2015 at 10:00 PM

Amir Ayad lies in a hospital bed after he was allegedly beaten by Islamic hardliners who stormed a mosque in suburban Cairo

Pakistan: Islamist Mob Kills Christian Couple Accused of Blasphemy

By News By ......

Posted on July 13, 2015 at 10:00 PM

Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.